Surprise Me!

Sewak Khuda De | सेवक खुदा दे New Official lyrical Worship Song of Ankur Narula Ministries

2025-02-04 6 Dailymotion

Sewak Khuda De | सेवक खुदा दे New Official lyrical Worship Song of Ankur Narula Ministries

Sewak Khuda De | सेवक खुदा दे New Worship Song of Ankur Narula Ministries † Anointed Worship †

{ ਸੇਵਕ ਖੁਦਾ ਦੇ }

ਸੇਵਕ ਖੁਦਾ ਦੇ , ਸੇਵਕ ਖੁਦਾ ਦੇ
ਚੁਣ ਕੇ ਖੁਦਾ ਨੇ ਵੱਖ ਕੀਤਾ ਏ ਜਹਾਨ ਤੋ
ਖਾਕ ਵਿੱਚੋਂ ਚੁੱਕ ਉੱਚਾ ਕੀਤਾ ਆਸਮਾਨ ਤੋਂ
ਸਦਾ ਹੀ ਖੁਦਾ ਦੀ ਪੂਰਾ ਮਰਜ਼ੀ ਨੂੰ ਕਰ
ਜ਼ਿੰਦਾ ਲੋਕਾਂ ਨੂੰ ਖੁਦਾ ਦਾ ਪੈਗਾਮ ਦੇਂਦੇ ਨੇ
ਭਾਗਾਂ ਵਾਲੇ ਲੋਕ ਤੇ ਉਹ ਭਾਗਾ ਵਾਲਾ ਘਰ
ਜਿਥੇ ਸੇਵਕ ਖੁਦਾ ਦਾ ਕਲਾਮ ਦਿੰਦੇ ਨੇ

1. ਅੱਗ ਵਿੱਚ ਜਿਵੇਂ ਸੌਨਾ ਨਿਖਰ ਕੇ ਆਉਂਦਾ ਏ
ਇੰਜ ਰੱਬ ਸੇਵਕਾਂ ਨੂੰ, ਸਦਾ ਚਮਕਾਉਂਦਾ ਏ
ਦੇਕੇ ਓਹ ਓੁਕਾਬਾ ਵਾਲਾ ਜ਼ੋਰ ਬਲਹੀਨਾ ਨੂੰ
ਅੱਤ ਦੇ ਤੁਫਾਨਾ ਵਿੱਚ ਉੱਡਣਾ ਸਿਖਾਉਂਦਾ ਏ
ਪੌਲੁਸ ਯੂਹੰਨਾ ਵਾਂਗੂ ਸਿੱਖਿਆ ਨੂੰ ਦੇਕੇ
ਪੱਕਾ ਕਰ ਸਾਰੇ ਲੋਕਾਂ ਦਾ ਇਮਾਨ ਦਿੰਦੇ ਨੇ
ਭਾਗਾਂ ਵਾਲੇ ਲੋਕ ਤੇ ਉਹ ਭਾਗਾ ਵਾਲਾ ਘਰ
ਜਿਥੇ ਖਾਦਮ ਖੁਦਾ ਦੇ ਕਲਾਮ ਦਿੰਦੇ ਨੇ

2. ਜੌ ਵੀ ਕੌਈ ਗੱਲ ਦਾਸ ਬੋਲਦੇ ਜ਼ੁਬਾਨ ਤੋਂ
ਕਰ ਦਿੰਦਾ ਪੂਰਾ ਰੱਬ ਸੁਣੇ ਆਸਮਾਨ ਤੋਂ
ਸਾਹਾਂ ਤੋਂ ਪਿਆਰਾ ਰੱਬ ਜਾਣਦਾ ਏ ਦਾਸਾਂ ਨੂੰ
ਕੁੱਝ ਵੀ ਨਹੀਂ ਜਿਆਦਾ ਓਹਨੂੰ ਸੇਵਕਾਂ ਦੀ ਜਾਨ ਤੋਂ
ਰਹਿੰਦੇ ਓਹ ਯਹੋਵਾਹ ਦੇ ਇਮਾਨ ਵਿੱਚ ਪੂਰੇ
ਤਾਹੀਓਂ ਲਫ਼ਜ਼ਾਂ ਨਾਲ ਰੋਕ ਓਹ ਤੁਫ਼ਾਨ ਦਿੰਦੇ ਨੇ
ਭਾਗਾਂ ਵਾਲੇ ਲੋਕ ਤੇ ਉਹ ਭਾਗਾ ਵਾਲਾ ਘਰ
ਜਿਥੇ ਰੱਬ ਦੇ ਰਸੂਲ ਕਲਾਮ ਦਿੰਦੇ ਨੇ

3. ਹੁੰਦੇ ਛੁਟਕਾਰੇ ਭੇਦ ਦਿਲਾਂ ਵਾਲੇ ਖੌਲਦੇ
ਵੱਡੇ ਕੰਮ ਹੁੰਦੇ ਉਹਦੇ ਦਾਸ ਜਦੋਂ ਬੋਲਦੇ
ਹੁੰਦੀ ਨਾ ਉਹਨਾਂ ਨੂੰ ਕਦੇ ਘਾਟ ਕਿਸੇ ਚੀਜ਼ ਦੀ
ਸੌਨੇ ਚਾਂਦੀਆ ਨੂੰ ਓਹ ਮਿੱਟੀ ਜਿਹਾ ਤੌਲਦੇ
ਰਾਜਿਆਂ ਦੇ ਵਾਂਗੂ ਓਹ ਜਿੰਦਗੀ ਨੂੰ ਜਿਉਂਦੇ
ਕਿਉਂ ਜੋ ਰਾਜਿਆਂ ਦੇ ਰਾਜੇ ਦਾ ਓਹ ਨਾਮ ਲੈਂਦੇ ਨੇ
ਭਾਗਾਂ ਵਾਲੇ ਲੋਕ ਤੇ ਉਹ ਭਾਗਾ ਵਾਲਾ ਘਰ
ਜਿਥੇ ਸੇਵਕ ਖੁਦਾ ਦਾ ਕਲਾਮ ਦਿੰਦੇ ਨੇ

4. ਆਓੁਂਦਾ ਏ ਯੂਸੁਫ਼ ਵਾਂਗੂ ਲੜਨਾ ਹਾਲਾਤਾਂ ਨਾਲ
ਆਤਮਾ ਚ ਰਹਿੰਦੇ ਚਲਦੇ ਨਾ ਜਜ਼ਬਾਤਾਂ ਨਾਲ
ਆਪਣੇ ਵਿੱਚੋਂ ਉਹ ਸਦਾ ਯਿਸੂ ਨੂੰ ਵਿਖਾਉਂਦੇ ਨੇ
ਟੁੱਟਦੇ ਕਦੇ ਨਾ ਲੋਕਾਂ ਦੀਆਂ ਗੱਲਾਂ ਬਾਤਾਂ ਨਾਲ
ਏਲੀਯਾਹ ਦੇ ਵਾਂਗੂ ਸਦਾ ਰਖਦੇ ਦਲੇਰੀ
ਨਾ ਉਹ ਲੋਕਾਂ ਦੀਆਂ ਗੱਲਾਂ ਤੇ ਧਿਆਨ ਦਿੰਦੇ ਨੇ
ਭਾਗਾਂ ਵਾਲੇ ਲੋਕ ਤੇ ਉਹ ਭਾਗਾ ਵਾਲਾ ਘਰ
ਜਿਥੇ ਸੇਵਕ ਖੁਦਾ ਦਾ ਕਲਾਮ ਦਿੰਦੇ ਨੇ
----------------------------------------------------------
#anointedworship #bassboosted #8dsongs #masih8dsongs #masihworship #hallelujah #jesuslovesyou #somethingdifferent #viral #trending #newworshipsongs2024 #officialworshipANM #officialsong #ANMofficialWorshipSongs #officialworshipANM
#SewakKhudaDe #2025NewWorshipSongs #newyearworshipsong2025 #AnointedWorshipShorts #AWShorts #anmworshipsongs #anointedsongs #anointingworship6 #HeavenlyWorship